/ Jul 30, 2025
Trending
ਸਾਹਿਤਕਾਰਾਂ , ਯੋਧਿਆਂ ਦਾ ਪਿੰਡ ਭਦੌੜ
ਭਦੌੜ ਜਿੱਥੇ ਸਰਦਾਰਾਂ ਦੇ ਫੂਲਕੀਆ ਵੰਸ਼ ਦਾ ਨਿੱਜੀ ਪਿੰਡ ਸੀ । ਸਰਦਾਰਾਂ ਦੇ ਕਿਲ੍ਹੇ ਸਰਦਾਰਾਂ ਦੀ ਨਿੱਜੀ ਜਾਗੀਰ ਸਨ । ਭਦੌੜ ਦੀ ਧਰਤੀ ‘ ਤੇ ਚਰਨ ਦਾਸ ਛਿੱਬੜ ਵਰਗੇ ਸਾਧੂ ਮਹਾਤਮਾ ਸਿੱਧ ਪੁਰਸ਼ ਹੋਏ ਹਨ ਜਿੰਨਾ ਨੇ ਮੁਕਤਸਰ ਦੀ ਜੰਗ ਵੇਲੇ ਗੁਰੂ ਜੀ ਦੀ ਸੰਗਤ ਨੂੰ ਲੰਗਰ ਦਾ ਪ੍ਰਬੰਧ ਕੀਤਾ ਸੀ । ਇਸ ਧਰਤੀ ਉਪਰ ਜਿਸਨੂੰ ਮਾਲਵੇ ਦਾ ਜੰਗਲ ਹੋਣ ਕਰਕੇ ਇੱਥੋਂ ਦੇ ਰਹਿਣ ਵਾਲਿਆਂ ਨੂੰ ਜੰਗਲੀ ਕਹਿ ਕੇ ਬੁਲਾਇਆ ਜਾਂਦਾ ਹੈ । ਮਾਲਵੇ ਦੇ ਦੇ ਸਾਹਿਤਕਾਰਾਂ ਨੇ ਮਾਲਵੇ ਦੀ ਧਰਤੀ ‘ ਤੇ ਪੰਜਾਬੀ ਭਾਸ਼ਾ ਦੇ ਵਿਦਵਾਨ ਸਾਹਿਤਕਾਰ ਪੈਦਾ ਕੀਤੇ ਹਨ ਜਿਨ੍ਹਾਂ ਨੇ ਪੰਜਾਬੀ ਬੋਲੀ ਭਾਸ਼ਾ ਨੂੰ ਸਿਰਮੌਰ ਰੁਤਬਾ ਦਿਲਾਉਣ ਵਿੱਚ ਇੱਕ ਦੂਸਰੇ ਦੇ ਪੂਰਕ ਹਨ । ( ਬਲਵੰਤ ਗਾਰਗੀ ਅਤੇ ਦੇਵਿੰਦਰ ਸਤਿਆਰਥੀ ॥ ‘ ਦੋਨੋਂ ਸ਼ਹਿਣਾ ਭਦੌੜ ਨਾਲ ਸਬੰਧ ਰੱਖਦੇ ਹੋਣ ਕਾਰਣ ਮਾਲਵੇ ਦੇ ਜੰਗਲਾਂ ਦੇ ਜਾਇਆਂ ਨੇ ਜੰਗਲੀ ਸ਼ਬਦ ਨੂੰ ਬੌਣਾ ਬਣਾ ਦਿੱਤਾ ਹੈ । ਇਸ ਤੋਂ ਇਲਾਵਾ ਸਾਹਿਤ ਨਾਲ ਮੱਸ ਰੱਖਣ ਵਾਲਿਆਂ ‘ ਚੋਂ ਕ੍ਰਿਸ਼ਨ ਕੌਰਪਾਲ , ਰਾਮ ਸਰੂਪ ਰਿਖੀ , ਹੋਰ ਕਿੰਨੇ ਹੀ ਗੁੰਮਨਾਮ ਸਾਹਿਤਕਾਰਾਂ , ਕਵੀ , ਲੇਖਕ ਤੇ ਸੇਵਕ ਹਨ ਜਿੰਨਾ ਨੇ ਭਦੌੜ ਦਾ ਨਾਂ ਰੁਸ਼ਨਾਇਆ ਹੈ । ਕ੍ਰਿਸ਼ਨ ਕੋਰਪਾਲ ਨੇ ਵਿਦਿਅਰਥੀ ਲਹਿਰ ਦੇ ਸਿਰਮੌਰ ਆਗੂ ਪ੍ਰਿਥੀਪਾਲ ਰੰਧਾਵਾ ਦੀ ਸ਼ਹਾਦਤ ਤੋਂ ਬਾਅਦ ਪ੍ਰਿਥੀ ਦੀ ਇਨਕਲਾਬੀ ਜੀਵਨੀ ਕਵੀਸ਼ਰੀ ਦੇ ਰੂਪ ਵਿੱਚ ਲਿਖੀ ਹੈ ਜੋ ਇਨਕਲਾਬੀ ਹਲਕਿਆਂ ਵਿੱਚ ਉਸ ਸਮੇਂ ਬਹੁਤ ਪ੍ਰਸਿੱਧ ਹੋਈ ਸੀ । ‘ ਦੀਵਾ ਬੁਝਿਆ ਨਹੀਂ , ਮੈਂ ਸ਼ਿਖੰਡੀ ਨਹੀਂ , ਪ੍ਰਚੰਡ ਭਵਾਨੀ ਰਾਮ ਸਰੂਪ ਰਿਖੀ ਦੇ ਪ੍ਰਸਿੱਧ ਨਾਵਲ ਹਨ । ਇਹ ਪਿੰਡ ਬਟਾਈ ਦਾ ਇਲਾਕਾ ਹੋਣ ਕਰਕੇ ਸਿਖਿਆ ਸਹੂਲਤਾਂ ਨਾ ਮਾਤਰ ਹੀ ਸਨ । ਮੁਜ਼ਾਰਿਆਂ ਦੇ ਰਿਆਸਤੀ ਪਿੰਡਾਂ ‘ ਚੋਂ ਭਦੌੜ ਬਟਾਈ ਵਿਰੁੱਧ ਲੜਨ ਵਾਲਾ ਮੋਹਰੀ ਪਿੰਡ ਰਿਹਾ ਹੈ । ਰਿਆਸਤੀ ਪਿੰਡਾਂ ‘ ਚ ਸਕੂਲ ਨਾ ਖੋਲ੍ਹਣੇ , ਲੋਕਾਂ ਦੇ ਬੱਚਿਆਂ ਨੂੰ ਖਾਸ ਕਰਕੇ ਮੁਜ਼ਾਰਿਆਂ ਦੇ ਬੱਚਿਆਂ ਨੂੰ ਪੜ੍ਹਾਈ ਤੋਂ ਦੂਰ ਰੱਖਣਾ ਉਹਨਾਂ ( ਰਾਜਿਆਂ ) ਦੀ ਨੀਤੀ ਦਾ ਹਿੱਸਾ ਸੀ । ਕੋਈ ਸਾਧੂ ਸੰਤ ਪਿੰਡ ਵਿੱਚ ਆ ਜਾਂਦਾ , ਲੋਕ ਆਪਣੇ ਬੱਚਿਆਂ ਨੂੰ ਉਸਦੇ ਪਾਸ ਭੇਜ ਦਿੰਦੇ ਤਾਂ ਉਸ ਸਾਧੂ ਨੂੰ ਕਿਸੇ ਬਹਾਨੇ ਪਿੰਡ ਵਿੱਚੋਂ ਕੱਢ ਦਿੱਤਾ ਜਾਂਦਾ । ਆਰਥਿਕ ਪੱਖੋਂ ਕਮਜ਼ੋਰ , ਸਹੂਲਤਾਂ ਪੱਖੋਂ ਹੀਣੇ ਭਦੌੜ ਨੇ ਸ੍ਰੀ ਸੱਤਿਆ ਪਾਲ ਸਿੰਘ ਵਰਗੇ ਆਈ . ਏ . ਐਸ . ਮੁਖਤਿਆਰ ਸਿੰਘ ਵਰਗੇ ਪੀ . ਸੀ . ਐਸ . ਡਾ . ਈਸ਼ ਗੁਪਤਾ ਵਰਗੇ ਆਈ . ਏ . ਐਸ . ( ਸਹਾਇਕ ਕਮਿਸ਼ਨਰ ਇੰਕਮ ਟੈਕਸ ) ਉਜਾਗਰ ਸਿੰਘ ਆਈ . ਏ . ਐਸ . ( ਨਾਨਕਾ ਪਿੰਡ ) ਤੋਂ ਹੋਰ ਅਨੇਕਾਂ ਯੂਨੀਵਰਸਿਟੀ ‘ ਸ਼ਕਾਲਰਜ਼ ਪੈਦਾ ਕੀਤੇ ਹਨ ਜਿੰਨਾ ਸਭ ਨੇ ਰਲ ਕੇ ਭਦੌੜ ਦਾ ਨਾਂ ਰੌਸ਼ਨ ਕੀਤਾ ਹੈ । ਮੈਂ ਉਸ ਮਿੱਟੀ ਨੂੰ ਨਮਸਕਾਰ ਕਰਦਾ ਹਾਂ । ਇਲਾਕੇ ‘ ਚ ਸਿੱਖਿਆ ਦਾ ਪਸਾਰ ਨਾ ਹੋਣ ਕਰਕੇ , ਆਰਥਿਕ ਤੰਗੀਆਂ ਤੁਰਸ਼ੀਆਂ ਕਰਕੇ ਲੋਕਾਂ ਦਾ ਅੰਧਵਿਸ਼ਵਾਸ ਵਿਚ ਫਸੇ ਹੋਣ ਕਰਕੇ ਲੜਕੇ ਲੜਕੀਆਂ ਦੇ ਵਿਆਹਾਂ ‘ ਚ ਦਿੱਕਤ ਦਾ ਆਉਣਾ ਸੁਭਾਵਿਕ ਹੈ । ਆਮ ਲੋਕ ਜਾਂ ਤਾਂ ਛੜੇ ਸਨ ਜਾਂ ਫੇਰ ਮੁੱਲ ਦੀ ਤੀਵੀਆਂ ਲੈ ਆਉਂਦੇ ਸਨ । ਇਸਦੀ ਪੁਸ਼ਟੀ ਬਾਬੂ ਰਜਬ ਅਲੀ ਨੇ ਇਹ ਕੀਤੀ ਹੈ ਕਿ ‘ ਕੁੱਸਾ ਮੀਨੀਆਂ ਭਦੌੜ ਪਿੰਡ ਸ਼ਹਿਣਾ , ਚਾਰੇ ਪਿੰਡ ਛੜਿਆਂ ਦੇ … | ਖੈਰ ! ਪੰਜਾਬ ਵਿੱਚ ਚੱਲੀ ਤਰਕਸ਼ੀਲ ਲਹਿਰ ਨੇ ਨੌਜਵਾਨ ਵਰਗ ਦੇ ਬਹੁਤ ਸਾਰੇ ਹਿੱਸੇ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ । ਲੋਕਾਂ ਵਿੱਚ ਟੂਣੇ – ਟਾਮਣ , ਵਹਿਮਾਂ – ਭਰਮਾਂ ਦੀ ਹੋਂਦ ਨੂੰ ਬਕਾਇਦਾ ਤਰਕ ਨਾਲ ਸਮਝਾਇਆ ਕਿ ਤੁਹਾਡੀ ਗਰੀਬੀ ਦਾ ਕਾਰਣ ਤੁਹਾਡੇ ਕਰਮ ਨਹੀਂ ਨਾ ਹੀ ਤੁਹਾਡੀ ਬਿਮਾਰੀ ਇਹਨਾਂ ਦੇਵੀ ਦੇਵਤਿਆਂ ਨੇ ਦੂਰ ਕਰਨੀ ਹੈ । ਇਸ ਨੂੰ ਤਰਕ ਦੀ ਕਸਵੱਟੀ ਤੇ ਪਰਖਿਆਂ ਪਤਾ ਲਗਦਾ ਹੈ ਕਿ ਇਹਨਾਂ ਅਲਾਮਤਾਂ ਦਾ ਕਾਰਨ ਸਿਆਸਤ ਦੀ ਕੁਰਸੀ ਉਪਰ ਬੈਠੇ ਲੋਕਾਂ ਦੀਆਂ ਗਲਤ ਨੀਤੀਆਂ ਹਨ ਜਿੰਨ੍ਹਾਂ ਨੂੰ ਖਤਮ ਕਰਨਾ ਜ਼ਰੂਰੀ ਹੈ । ਗੱਦੀਆਂ ‘ ਤੇ ਬੈਠੇ ਲੋਕ ਤੁਹਾਨੂੰ ਦੇਵੀ ਦੇਵਤਿਆਂ ਦੇ ਚੱਕਰ ਚ ਪਾਕੇ ਤੁਹਾਡੇ ਦੁੱਖਾਂ ਕਲੇਸ਼ਾਂ , ਰੋਗਾਂ , ਗਰੀਬੀ ਵਿੱਚ ਵਾਧਾ ਕਰਦੇ ਹਨ । ਤਰਕਸ਼ੀਲ ਲਹਿਰ ਦੇ ਆਗੂਆਂ ਨੇ ਤਰਕਸ਼ੀਲ ਵਿਚਾਰਾਂ ਨੂੰ ਅੰਤਰ ਰਾਸ਼ਟਰੀ ਪੱਧਰ ਤੱਕ ਲੈ ਜਾਣ ਵਿੱਚ ਸਹਾਈ ਰੋਲ ਅਦਾ ਕਰਨ ਵਾਲੇ ਭਦੌੜੀਏ ਹੀ ਹਨ । ਰਾਜਿੰਦਰ ਸਿੰਘ ਭਦੌੜ ਨੇ ਆਪਣਾ ਜੀਵਨ ਤਰਕਸ਼ੀਲ ਲਹਿਰ ਦੇ ਲੇਖੇ ਲਾ ਕੇ ਭਦੌੜ ਦਾ ਨਾਂ ਰੁਸ਼ਨਾਇਆ ਹੈ । ਏਥੋਂ ਦੇ ਅਣਖੀਲੇ ਨੌਜਵਾਨ ਕਿਸਾਨਾਂ ਨੇ ਰਿਆਸਤੀ ਰਾਜਿਆਂ ਦੀ ਬੇ ਇਨਸਾਫੀ ਵਿਰੁੱਧ ਲੜਾਈ ਲੜੀ ਹੈ , ਤਰਸ ਦੇ ਪਾਤਰ ਨਹੀਂ ਬਣੇ । ਪੈਪਸੂ ਦੇ ਕਿਸਾਨਾਂ ਦਾ ਬਿਸਵੇਦਾਰਾਂ ਦੇ ਜ਼ਬਰ ਵਿਰੁੱਧ ਲੜਿਆ ਸੰਘਰਸ਼ ਜਿਸਨੂੰ ਮੁਜ਼ਾਰਾ ਲਹਿਰ ਦੇ ਘੋਲ ਦੀ ਸੰਗਿਆਂ ਦਿੱਤੀ ਗਈ ਹੈ । ਮੁਜ਼ਾਰਾ ਲਹਿਰ ਦੇ ਇਸ ਘੋਲ ਨੇ ਸਮੁੱਚੇ ਦੇਸ਼ ਵਿੱਚ ਆਪਣੀ ਪਹਿਚਾਣ ਬਣਾਈ ਹੈ । ਦੇਸ਼ ਦੇ ਕਿਸੇ ਕੋਨੇ ਵਿੱਚ ਜਦੋਂ ਕਿਸਾਨ ਘੋਲ ਚਲਣਗੇ ਤਾਂ ਫਿਰ ਪੰਜਾਬ ਦੇ ਮੁਜ਼ਾਰਾ ਲਹਿਰ ਦੀ ਇਹ ਗਾਥਾ ਅੰਗ – ਸੰਗ ਰਹੇਗੀ । ਮੁਜ਼ਾਰਿਆਂ ਦਾ ਇਹ ਘੋਲ ਲੋਕਾਂ ਦੇ ਇਕੱਠੇ ਉਹਨਾਂ ਲੋਕਾਂ ਹੋ ਕੇ ਲੜਨ ਦੀ ਜਿੱਤ ਦਾ ਹੀ ਸੂਚਕ ਹੈ । ਲੱਖਾਂ ਏਕੜ ਜ਼ਮੀਨ ਬਿਸਵੇਦਾਰਾਂ ਨੇ ਧੜਾਧੜ ਆਪਣੇ ਮਾਲਕੀ ਹੱਕ ਮੁਜ਼ਾਰਿਆਂ ਦੇ ਨਾਂ ਤਬਦੀਲ ਕਰਵਾਉਣੇ ਪਏ । ਜਲ੍ਹਿਆਂਵਾਲਾ ਬਾਗ ਦੀ ਘਟਨਾ ਤੇ ਜੈਤੋ ਦੇ ਮੋਰਚੇ ਦੀਆਂ ਘਟਨਾਵਾਂ ਨੇ ਰਿਆਸਤੀ ਇਲਾਕਿਆਂ ਵਿੱਚ ਖਲਬਲੀ ਮਚਾ ਦਿੱਤੀ । ਲੋਕਾਂ ਵਿੱਚ ਰੋਹ ਜਾਗਿਆ । ਨੈਣੇਵਾਲ ਦੇ ਜਰਨੈਲ ਸਿੰਘ , ਦਲਬਾਰਾ ਸਿੰਘ ਛੰਨਾਂ ਗੁਲਾਬ ਸਿੰਘ , ਗਿਆਨੀ । ਇੰਦਰ ਸਿੰਘ ਸੰਧੂ ਕਲਾਂ ਤੇ ਗਿਆਨੀ ਚੇਤ ਸਿੰਘ ਭਦੌੜ ਨੌਕਰੀਆਂ ਛੱਡ ਸੁਭਾਸ਼ ਉਸ ਦੀ ਸੈਨਾ ਵਿੱਚ ਭਰਤੀ ਹੋ ਗਏ । ਜੇਲਾਂ ਕੱਟੀਆਂ , ਤਸੀਹੇ ਝੱਲੇ , ਕਾਲੇ ਪਾਣੀ ਦੇ ਸੰਕਟ ਝੱਲੋਂ ਪਰ ਅੰਗਰੇਜ਼ਾਂ ਦੀ ਟੈਂ ਨਹੀਂ ਮੰਨੀ । ਵਿਰਸੇ ‘ ਚੋਂ ਮਿਲੀ ਹੱਕ ਸੱਚ ਇਨਸਾਫ ਲਈ ਅੱਗੇ ਆਉਣਾ , ਸਰਕਾਰੀ ਗੈਰ ਸਰਕਾਰੀ ਬੇ ਇਨਸਾਫੀ ਵਿਰੁੱਧ ਲੋਕਾਂ ਦੇ ਜਮਹੂਰੀ ਹੱਕਾਂ ਉਪਰ ਪੈਂਦੇ ਡਾਕਿਆਂ ਵਿਰੁੱਧ ਜਮਹੂਰੀ ਪੱਖੋਂ ਜਾਗਰੂਕਤਾ ਦੀ ਨਿਸ਼ਾਨੀ ਹੈ । ਇੱਥੋਂ ਦੇ ਲੋਕ ਛੋਟੇ – ਵੱਡੇ ਮਸਲੇ ਜਿਵੇਂ ਸੁਏ ਦੀ ਬਰੇਤੀ ਵਿਰੁੱਧ ਠੇਕੇਦਾਰਾਂ ਦੀ ਲੁੱਟ ਖਿਲਾਫ਼ , ਸੂਦਖੋਰਾਂ , ਬੱਸਾਂ ਦੇ ਵੱਧ ਕਿਰਾਇਆਂ ਵਿਰੁੱਧ , ਛੱਪੜਾਂ ਦੇ ਕਬਜ਼ਿਆਂ ਲਈ ਗੁਰੂਦਵਾਰਾ ਨਾਨਕਸਰ ਦੇ ਰੌਲੇ ਵਿਰੁੱਧ ਅਨੇਕਾਂ ਹੋਰ ਪੰਜਾਬ ਵਿੱਚ ਉਠਦੇ ਜਮਹੂਰੀ ਮਸਲਿਆਂ – ਕਿਆਂ ਵਿਰੁੱਧ ਆਵਾਜ਼ ਉਠਾਉਂਦੇ ਹਨ । ਸਰਕਾਰਾਂ ਦੇ ਪੰਜ ਦਰਿਆਵਾਂ ਨੂੰ ਪਲੀਤ ਹੋਣ ਬਚਾਉਣ ਦੇ ਪਾਖੰਡਾਂ ਵਿਰੁੱਧ ਆਵਾਜ਼ ਉਠਾਈ ਹੈ । ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲਣ ਲਈ ਖੇਡਾਂ ਦਾ ਬਦਲ ਪੇਸ਼ ਕਰਕੇ ਨਵੀਂ ਲੀਹ ਬਣਾਈ ਹੈ । ਖੇਡਾਂ ਦਾ ਬਦਲ ਇਕ ਠੋਸ ਉਪਰਾਲਾ ਹੈ । ਜਦੋਂ ਕਿ ਸਰਕਾਰ ਝੂਠੀ ਮੂਠੀ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਬੁੱਧੂ ਬਣਾ ਰਹੀ ਹੈ । ਸਰਕਾਰਾਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਦੀ ਬਜਾਇ ਲੋਕਾਂ ਦੀ ਰਜ਼ਾ ਦੇ ਵਿਰੁੱਧ ਜਾਕੇ ਜ਼ਬਰੀ ਠੇਕੇ ਖੋਲ ਰਹੀ ਹੈ । ਜਦੋਂ ਕਿ ਲੋਕ ਸ਼ਾਮ ਨੂੰ ਖੇਡ ਗਰਾਂਉਡ ਵਿੱਚ ਜਾਣਾ ਪੰਸਦ ਕਰਦੇ ਹਨ । ਭਦੌੜ ਸਕੂਲ ਦੇ ਖੇਡ ਮੈਦਾਨ ਸੈਂਕੜਿਆਂ ਦੀ ਗਿਣਤੀ ਵਿੱਚ ਜੁੜੇ ਖਿਡਾਰੀ ਤੇ ਦਰਸ਼ਕ ਦੇਖ ਕੇ ਮਨ ਪ੍ਰਸੰਨ ਹੁੰਦਾ ਹੈ । ਖੇਡ ਰੁਚੀਆਂ ਪੈਣਾ ਕਰਨੇ ਵਾਲੇ ਲੋਕਾਂ ਦੀ ਉਸਤਤ ਕਰੇ ਬਿਨਾਂ ਰਿਹਾ ਨਹੀਂ ਜਾ ਸਕਦਾ । ਭਦੌੜੀਏ ਆਪਣਾ ਸਿਰ ਆਪ ਗੁੰਦਣ ਜਾਣਦੇ ਹਨ । ਹੜਾਂ ਤੇ ਰਿਆਸਤੀ ਰਾਜਿਆਂ ਦੀ ਟੇਢੀ ਨਜ਼ਰ ਨੇ ਕਿਸਾਨਾਂ ਨੂੰ ਖੇਤੋਂ ਬਾਹਰ ਧੱਕ ਦਿੱਤਾ । ਹੋਰ ਕੋਈ ਸਰਕਾਰੀ ਸਹਾਇਤਾ ਨਾ ਮਿਲਣ ਕਾਰਨ ਲੋਕਾਂ ਦਾ ਜੀਣਾ ਬਦਤਰ ਹੈ ਗਿਆ । ਲੋਕ ਪਿਤਾ ਪੁਰਖੀ ਧੰਦੇ ਛੱਡ ਮਜਦੂਰੀ ਕਰਨ ਲੱਗੇ । ਆਪਣੀ ਮਿਹਨਤ ਨਾਲ ਜ਼ੀਰੀ । ਉਨਾ ਦੀ ਖੇਤੀ ਸ਼ੁਰੂ ਕੀਤੀ , ਮੁਸੀਬਤਾਂ ਝੱਲੀਆਂ ਤਾਂ ਕਿਧਰੇ ਜਾਕੇ ਆਰਥਿਕ ਤੰਗੀ ਤੋਂ ਮੁਕਤੀ ਮਿਲੀ । ਪਰ ਸਰਕਾਰ ਦਾ ਇਸ ਵਿੱਚ ਕੋਈ ਰੋਲ ਨਹੀਂ । ਕਿਸੇ ਸਮੇਂ ਇਹ ਇਲਾਕਾ ਸਨਅਤੀ ਪੱਖੋਂ ਹੱਦ ਦਰਜੇ ਦਾ ਕਮਜੋਰ ਸੀ ਪਰ ਬੱਸਾਂ ਦੀਆਂ ਬਾਡੀਆਂ ਤੇ ਸ਼ੈਲਰਾਂ ਦੀਆਂ ਛਹਿਬਰਾਂ ਨੇ ਸਰਮਾਏਦਾਰਾਂ ਲਈ ਸਰਮਾਏ ਦੀਆਂ ਛਹਿਬਰਾਂ ਲਾ ਦਿੱਤੀਆਂ । ਲੋਕਾਂ ਦੀ ਜੂਨ ਗੁਜਰ ਵਿੱਚ ਥੋੜਾ ਬਹੁਤ ਸੁਧਾਰ ਆਇਆ । ਹੁਣ ਹਾਲਤ ਇਹ ਹੈ ਕਿ : “ ਕਿਸਮਤ ਹੀ ਅਜਿਹੀ ਹੈ ਕਿ ਰਣਜੀਤ ਸਿੰਘ ਨੈਣੇਵਾਲੀਆਂ ਤੋਂ ਬਗੈਰ ਭਦੌੜ ਨੂੰ ਪੰਜਾਬ ਅਸੈਂਬਲੀ ਚੋਣਾਂ ਵਿਚ ਹੁਣ ਤੱਕ ਹਰ ਵਾਰੀ ਬਾਹਰੋਂ ਹੀ ਉਮੀਦਵਾਰ ਮਿਲਦੇ ਹਨ । ਪਰ ਕੋਈ ਘਰ ਦਾ ਹੋਵੇ ਜਾਂ ਬਾਹਰਲਾ ਹੋਵੇ ਜਿੱਤਕੇ ਕੋਈ ਲੋਕਾਂ ਨੂੰ ਲੜ ਨਹੀਂ ਫੜਾਉਂਦਾ । ਭਦੌੜ ਵਿੱਚ ਕਿਸੇ ਵੀ ਪਾਰਟੀ ਦਾ ਕੋਈ ਕੱਦਾਵਰ ਵਿਅਕਤੀ ਨਾ ਹੋਣ ਕਰਕੇ ਵੀ ਹਾਲਤ ਪਤਲੀ ਹੈ ।

It is a long established fact that a reader will be distracted by the readable content of a page when looking at its layout. The point of using Lorem Ipsum is that it has a more-or-less normal distribution of letters, as opposed to using ‘Content here, content here’, making it look like readable English. Many desktop publishing packages and web page editors now use Lorem Ipsum as their default model text, and a search for ‘lorem ipsum’ will uncover many web sites still in their infancy.

The point of using Lorem Ipsum is that it has a more-or-less normal distribution of letters, as opposed to using ‘Content here, content here’, making
The point of using Lorem Ipsum is that it has a more-or-less normal distribution of letters, as opposed to using ‘Content here, content here’, making it look like readable English. Many desktop publishing packages and web page editors now use Lorem Ipsum as their default model text, and a search for ‘lorem ipsum’ will uncover many web sites still in their infancy.
It is a long established fact that a reader will be distracted by the readable content of a page when looking at its layout. The point of using Lorem Ipsum is that it has a more-or-less normal distribution
Copyright BlazeThemes. 2023